Wednesday 18 May 2011

ਬਰਫ ਦੀ ਕਿਸਮਤ

ਪਰਦੇਸੀਂ ਸਦਾ ਨਾ ਬੈਠੇ ਰਹਿਣਾਂ,
ਮੈ ਇੱਕ ਦਿਨ ਮੁੜਕੇ ਘੱਰ ਜਾਣਾਂ

ਮੈ ਸੋਚਿਆ ਏ ਕਈ ਕਈ ਵਾਰੀਂ,
ਕਈ ਕਈ ਵਾਰ ਮੈ ਕਰੀ ਤਿਆਰੀ,

ਪਰ ਮਸਲੇ ਨੇ ਬਹੁਤ ਹੀ ਭਾਰੇ,
ਛੱਡ ਆਇਆ ਜੋ ਮੈ ਪਿੱਛੇ ਸਾਰੇ,

ਉਹਨਾਂ ਨੂੰ ਮੈਥੋਂ ਬਹੁਤ ਆਸਾਂ ਨੇ,
ਸੁੱਕੇ ਖੁਹ ਤੇ ਬਹੁਤ ਪਿਆਸਾਂ ਨੇ

ਕਿੰਝ ਕਰ ਪਿੱਛੇ ਮੁੜ ਮੈ ਜਾਵਾਂ ?
ਕਿੰਝ ਅਪਣੇ ਮਨ ਨੂੰ ਸਮਜਾਵਾਂ ?

ਫਿਰ ਹੋਸਲਾਂ ਕਰ ਰੁੱਕ ਜਾਵਾਂ,
ਮਜਬੁਰੀ ਅੱਗੇ ਝੁੱਕ ਜਾਵਾਂ,

ਪੱਤਝੜ ਵਾਂਗੂੰ ਹਿਜਰ 'ਚ ਝੜਦਾ,
ਵਿਛੋੜੇ ਦੇ ਲਾਵੇ ਵਿੱਚ ਹਾ ਕੜਦਾ,

ਖੁੱਦ ਨੂੰ ਫਿਰ ਸਮਝਾ ਲੈਦਾ ਮੈ,
ਜਰੂਰ ਮੁੜਾਂਗਾ ਮਨ ਨੂੰ ਕਹਿੰਦਾ ਮੈ,

ਸੋਚਾਂ ਖੁਹ ਸਦਾ ਖਾਲੀ ਨਹੀ ਰਹਿਣੇ,
ਇੱਕ ਦਿਨ ਇਹਨਾਂ ਨੇ ਭਰ ਜਾਣਾਂ,

ਪਰਦੇਸੀਂ ਸਦਾ ਨਾ ਬੈਠੇ ਰਹਿਣਾਂ,
ਮੈ ਇੱਕ ਦਿੱਨ ਮੁੜਕੇ ਘੱਰ ਜਾਣਾਂ,

ਕਿਉਕਿ ਬਰਫ ਦੀ ਕਿਸਮਤ ਹੋਵੇ,
ਅਪਣੇਂ ਹੀ ਪਾਣੀਂ 'ਚ ਖਰ ਜਾਣਾਂ|

ਇੰਦਰਪੀ੍ਤ ਸਿੰਘ(12/06/2010)

No comments:

Post a Comment