Wednesday 18 May 2011

ਕੱਡ ਕੇ ਚਰਖੀ਼ ਗਮਾਂ ਵਾਲੀ

ਕੱਡ ਕੇ ਚਰਖੀ਼ ਗਮਾਂ ਵਾਲੀ ਮੈਂ,
ਜਦ ਜਦ ਕੱਤਣ ਬੇਹਨੀ ਆਂ,
ਹਰ ਪੂਣੀਂ ਮੇਰੀ ਵਲ ਵਲ ਜਾਵੇ,
ਤੰਦ ਵੀ ਟੁੱਟਦੀ ਰਹਿੰਦੀ ਆ|

ਇਸ ਚੱਰਖੀ 'ਚ ਜੋ ਸੋਨੇ ਦੀਆਂ ਕਿੱਲਾਂ,
ਚਰੂੰਡਦੀਆਂ ਮੈਨੂੰ ਬਣ ਬਣ ਇੱਲਾਂ,
ਘੁੱਕਰ ਇਸ ਦੀ ਵੈਣਾਂ ਵਰਗੀ,
ਕਿਸੇ ਡੇਅਣ ਦਿਆਂ ਨੈਣਾਂ ਵਰਗੀ,
ਹੱਥ 'ਚ ਲੇ ਜੋ ਦੁੱਖਾਂ ਦੀਆਂ ਛਿਟੀਆਂ,
ਮੇਰੀ ਜਿੰਦ ਨੂੰ ਕੁੱਟਦੀ ਰਹਿੰਦੀ ਆ|
ਹਰ ਪੂਣੀਂ ਮੇਰੀ ਵਲ ਵਲ ਜਾਵੇ,
ਤੰਦ ਵੀ ਟੁੱਟਦੀ ਰਹਿੰਦੀ ਆ|

ਮਾਹਲ ਚਰਖੇ ਦੀ ਮੈਨੂੰ ਫੰਦਾ ਜਾਪੇ,
ਫਾਹ ਦੇਵਣ ਵਾਲਾ ਬੰਦਾ ਜਾਪੇ,
ਤੱਕਲਾ ਬਣ ਜਾਏ ਤਿੱਖਾ ਖੰਜ਼ਰ,
ਖੁੱਬ ਜਾਏ ਮੇਰੇ ਜਿਗਰ 'ਚ ਆਪੇ,
ਪੀੜ ਪਰਾਉਣੀ ਪਾ ਪੈਰੀਂ ਝਾਜ਼ਰ,
ਦਿਲ ਮੈਰਾ ਲੁੱਟਦੀ ਰਹਿੰਦੀ ਆ|
ਹਰ ਪੂਣੀਂ ਮੇਰੀ ਵਲ ਵਲ ਜਾਵੇ,
ਤੰਦ ਵੀ ਟੁੱਟਦੀ ਰਹਿੰਦੀ ਆ|

ਜਰ ਨਾ ਹੋਵੇ ਪੀੜ ਵਸਲ ਦੀ,
ਦਰਦਾਂ ਦੇ ਘੁੱਟ ਪੀਵਾਂ ਮੈ,
ਫਟ ਗਏ ਜ਼ਖ਼ਮ ਹਿਜਰ ਦੇ ਅੜਿਆ,
ਕਿਸ ਸੁਈ ਨਾਲ ਸੀਵਾਂ ਮੈ ?
ਪਰ ਜਦ ਜਦ ਸਿਉਣ ਮੈ ਬੈਠੀ,
ਸੁਈ ਪੋਟੇ ਖੁੱਬਦੀ ਰਹਿੰਦੀ ਆ,
ਹਰ ਪੂਣੀਂ ਮੇਰੀ ਵਲ ਵਲ ਜਾਵੇ,
ਤੰਦ ਵੀ ਟੁੱਟਦੀ ਰਹਿੰਦੀ ਆ|

ਜਿਨਾ ਕੁ ਸੂਤ ਮੈ ਕੱਤ ਬੈਠੀ ਆਂ,
ਦੱਸ ਵੇ ਕਿਵੇ ਹੰਡਾਵਾਂ ਮੈ ?
ਜਿਸਮ ਮੈਰੇ ਤੇ ਗਮਾਂ ਦੇ ਫੋੜੇ,
ਦੁਖਣ ਜਾ ਤੱਨ ਤੇ ਪਾਵਾਂ ਮੈ,
ਹਿਜਰ ਕਪਾਹ ਦੀ ਮਹਿਕ ਜਹੀ ਚੰਦਰੀ ,
ਸਾਹ ਮੇਰਾ ਘੁੱਟਦੀ ਰਹਿੰਦੀ ਆ|
ਹਰ ਪੂਣੀਂ ਮੇਰੀ ਵਲ ਵਲ ਜਾਵੇ,
ਤੰਦ ਵੀ ਟੁੱਟਦੀ ਰਹਿੰਦੀ ਆ|

ਇੰਦਰਪੀ੍ਤ ਸਿੰਘ(19/05/2010)

ਬਰਫ ਦੀ ਕਿਸਮਤ

ਪਰਦੇਸੀਂ ਸਦਾ ਨਾ ਬੈਠੇ ਰਹਿਣਾਂ,
ਮੈ ਇੱਕ ਦਿਨ ਮੁੜਕੇ ਘੱਰ ਜਾਣਾਂ

ਮੈ ਸੋਚਿਆ ਏ ਕਈ ਕਈ ਵਾਰੀਂ,
ਕਈ ਕਈ ਵਾਰ ਮੈ ਕਰੀ ਤਿਆਰੀ,

ਪਰ ਮਸਲੇ ਨੇ ਬਹੁਤ ਹੀ ਭਾਰੇ,
ਛੱਡ ਆਇਆ ਜੋ ਮੈ ਪਿੱਛੇ ਸਾਰੇ,

ਉਹਨਾਂ ਨੂੰ ਮੈਥੋਂ ਬਹੁਤ ਆਸਾਂ ਨੇ,
ਸੁੱਕੇ ਖੁਹ ਤੇ ਬਹੁਤ ਪਿਆਸਾਂ ਨੇ

ਕਿੰਝ ਕਰ ਪਿੱਛੇ ਮੁੜ ਮੈ ਜਾਵਾਂ ?
ਕਿੰਝ ਅਪਣੇ ਮਨ ਨੂੰ ਸਮਜਾਵਾਂ ?

ਫਿਰ ਹੋਸਲਾਂ ਕਰ ਰੁੱਕ ਜਾਵਾਂ,
ਮਜਬੁਰੀ ਅੱਗੇ ਝੁੱਕ ਜਾਵਾਂ,

ਪੱਤਝੜ ਵਾਂਗੂੰ ਹਿਜਰ 'ਚ ਝੜਦਾ,
ਵਿਛੋੜੇ ਦੇ ਲਾਵੇ ਵਿੱਚ ਹਾ ਕੜਦਾ,

ਖੁੱਦ ਨੂੰ ਫਿਰ ਸਮਝਾ ਲੈਦਾ ਮੈ,
ਜਰੂਰ ਮੁੜਾਂਗਾ ਮਨ ਨੂੰ ਕਹਿੰਦਾ ਮੈ,

ਸੋਚਾਂ ਖੁਹ ਸਦਾ ਖਾਲੀ ਨਹੀ ਰਹਿਣੇ,
ਇੱਕ ਦਿਨ ਇਹਨਾਂ ਨੇ ਭਰ ਜਾਣਾਂ,

ਪਰਦੇਸੀਂ ਸਦਾ ਨਾ ਬੈਠੇ ਰਹਿਣਾਂ,
ਮੈ ਇੱਕ ਦਿੱਨ ਮੁੜਕੇ ਘੱਰ ਜਾਣਾਂ,

ਕਿਉਕਿ ਬਰਫ ਦੀ ਕਿਸਮਤ ਹੋਵੇ,
ਅਪਣੇਂ ਹੀ ਪਾਣੀਂ 'ਚ ਖਰ ਜਾਣਾਂ|

ਇੰਦਰਪੀ੍ਤ ਸਿੰਘ(12/06/2010)

ਇਨਸਾਨਾਂ ਦਾ ਜੰਗਲ

ਇਨਸਾਨਾਂ ਦਾ ਜੰਗਲ ਇਹ ਧਰਤੀ ਹੋਈ,
ਤਿਲ ਸੁੱਟਣ ਦੀ ਬਚੀ ਜਗਾ੍ ਨਾ ਕੋਈ,
ਭੀੜ 'ਚ ਫਸਿਆ ਮੈ ਬੇਵਸ ਹੋਇਆ,
ਕਿਸ ਪਾਸੇ ਨੂੰ ਜਾਵਾਂ ?
ਜਾ ਪੈਰ ਧਰ ਕਿਸੇ ਤੇ ਨਿਕਲਾਂ,
ਜਾਂ ਖੁਦ ਹੀ ਕੁਚਲਿਆ ਜਾਵਾਂ|

ਆਦਮ ਰੂਪੀ ਜਾਨਵਰ ਹਨ ਸਭ,
ਮੈਰੇ ਸੱਜੇ ਖੱਬੇ,
ਚਿੱਬੜੇ ਇੱਕ ਦੂਜੇ ਨੂੰ ਐਦਾਂ,
ਜਿਵੇਂ ਭੂਡ ਖੱਖਰ ਨੂੰ ਲੱਗੇ,
ਇਹਨਾ ਦੇ ਡੰਗਾਂ ਤੋਂ ਬਚਣ ਲਈ,
ਮੈ ਲੱਭਦਾ ਲੁਕਣ ਨੂੰ ਥਾਵਾਂ,
ਜਾ ਪੈਰ ਧਰ ਕਿਸੇ ਤੇ ਨਿਕਲਾਂ,
ਜਾਂ ਖੁਦ ਹੀ ਕੁਚਲਿਆ ਜਾਵਾਂ|

ਏਸ ਭੀੜ 'ਚ ਕਈ ਚੋਰ ਉਚੱਕੇ,
ਫਿਰਦੇ ਖ਼ਾਦੀ ਪਾਈ,
ਬੁੱਚੜਾਂ ਵਾਂਗੂੰ ਜੋ ਲੋਕਾਂ ਦੀ,
ਖੱਲ ਜਾਂਦੇ ਨੇ ਲਾਹੀ,
ਇਹਨਾਂ ਦੇ ਤਿੱਖੇ ਸ਼ੁਰਿਆਂ ਤੋਂ ਮੈ,
ਕਿਝ ਅਪਣੀਂ ਖੱਲ ਬਚਾਵਾਂ ?
ਜਾ ਪੈਰ ਧਰ ਕਿਸੇ ਤੇ ਨਿਕਲਾਂ,
ਜਾਂ ਖੁਦ ਹੀ ਕੁਚਲਿਆ ਜਾਵਾਂ|

ਏਸ ਭੀੜ 'ਚ ਹਨ ਠੱਗ ਪਖੰਡੀਂ,
ਫਿਰਦੇ ਵਾਲ ਵਧਾਕੇ,
ਲੁੱਟੀ ਜਾਵਣ ਲੋਕਾਂ ਨੂੰ ਅੱਤ ਦਾ,
ਭਗਵੇਂ ਕੱਪੜੇ ਪਾ ਕੇ,
ਲੱਗ ਨਾ ਜਾਵੇ ਕਿਤੇ ਮਗਰ ਇਹਨਾਂ ਦੇ ਖਲਕਤ,
ਸੋਚ "ਪੀ੍ਤ ਵੇ" ਮੈ ਘਬਰਾਵਾਂ,
ਜਾ ਪੈਰ ਧਰ ਕਿਸੇ ਤੇ ਨਿਕਲਾਂ,
ਜਾਂ ਖੁਦ ਹੀ ਕੁਚਲਿਆ ਜਾਵਾਂ|

ਇੰਦਰਪੀ੍ਤ ਸਿੰਘ(09/06/2010)

" ਮੈ" ਖੁਰਚ ਕੇ ਲਾਹ ਦੇ ਮਨ ਤੋ

" ਮੈ" ਖੁਰਚ ਕੇ ਲਾਹ ਦੇ ਮਨ ਤੋ,
ਜੇ ਤੂੰ ਰੱਬ ਨੂੰ ਪਾਉਣਾਂ|

ਨੱਚਣਾਂ ਪੈਣਾਂ ਬੰਨ੍ਹ ਪੈਰੀਂ ਘੁੰਗਰੂ,
ਢਾਡੀ ਬਣ ਕੇ ਗਾਉਣਾਂ|

ਪੰਜ ਚੋਰਾਂ ਨੂੰ ਲਾ ਦੇ ਜੰਦਰੇ,
ਜੇ ਮਿਹਰ ਦਾ ਬਾਰ ਖਲਾਉਣਾਂ|

ਉਸ ਪਲ ਜਾਗੀ ਜਦ ਜਗ ਸੁੱਤਾ,
ਜਦ ਜਗ ਜਾਗੇ ਫਿਰ ਸਾਉਣਾਂ|

ਬਣ ਸਾਰੰਗ ਮੰਗ ਮਿਹਰ ਦਾ ਪਾਣੀ,
ਛੱਡ ਛੱਪੜਾਂ ਵਿੱਚ ਨਾਉਣਾਂ|

ਸਬ ਦਰਾਂ ਤੋਂ ਤੋੜ ਲੇ ਨਾਤਾ,
ਬਸ ਇੱਕ ਨੂੰ ਹੀ ਧਿਉਣਾਂ

ਇੰਦਰਪ੍ਰੀਤ ਸਿੰਘ(01/06/2010)

ਚਾਰ ਕੁਹਾਰਾਂ ਮੇਰੀ ਡੋਲੀ ਚੁੱਕਣੀਂ,

ਚਾਰ ਮੋਡਿਆਂ ਮੇਰੀ ਅਰਥੀ,

ਜੇ ਮਰ ਜਾਵਾਂ ਮੈ ਕੱਮ ਚੰਗੇ ਕਰਦੀ,

ਤੇ ਮੇਰੀ ਲੋਕ ਮਨਾਉਣਗੇ ਬਰਸੀ,

ਜੇ ਮਰ ਜਾਵਾ ਵੇ ਮੈ ਕੁਫ਼ਰ ਤੋਲਦੀ ,

ਤਾ"ਪ੍ਰੀਤ" ਨੂ ਕੋਈ ਵੀ ਯਾਦ ਨਾ ਕਰਸੀ

ਇੰਦਰਪ੍ਰੀਤ ਸਿੰਘ

ਕੋਰਾ ਸੁਪਨਾ

ਸਾਂਵਲੀ ਜਹੀ ਸੜਕ ਮੇਰੇ ਪਿੰਡ ਦੀ,

ਮੀਲ ਪੱਥਰ, ਬੁਰਜੀਆਂ,

ਕੰਢੇ ਉੱਤੇ ਲੱਗੀਆਂ ਹੋਈਆਂ ਟਾਲੀਆਂ,

ਤੇ ਉਨ੍ਹਾਂ ਦੇ ਪੱਤਿਆਂ ਦਾ ਖੜਾਕ,

ਮੇਰੇ ਕੰਨਾਂ 'ਚ ਗੁਰਬਾਣੀ ਵਾਂਗ ਪੈ ਰਿਹਾ ਹੈ.....

ਤੇ ਦੂਰੋਂ ਦਿਸਦਾ ਮੇਰਾ ਪਿੰਡ,

ਜਲਦੀ ਜਲਦੀ ਆਜਾ

ਮੈਨੂੰ ਕਹਿ ਰਿਹਾ ਹੈ......


ਸੜਕ ਦੀ ਹਿੱਕ ਉਤੇ ਅੰਬੀਆਂ ਦੇ ਰੁੱਖ,

ਅਪਣੇ ਉੱਤੇ ਆਏ ਬੂਰ ਦੀ ਮਹਿਕ,

ਖਿਲਾਰ ਰਹੇ ਨੇ।

ਉਨ੍ਹਾਂ ਉੱਤੇ ਬੇਠੇ ਹੋਏ ,

ਘੁੱਗੀਆਂ ਦੇ ਜੋੜੇ,

ਇਕ ਦੂਜੇ ਨੂੰ ਪਿਆਰ ਨਾਲ,

ਪੁਚਕਾਰ ਰਹੇ ਨ......


ਪੰਛੀਆਂ ਦੀ ਵੀ ਇਕ ਡਾਰ,

ਜਾ ਰਹੀ ਹੈ ਅਪਣੇ ਆਹਲਣਿਆਂ,

ਨੂੰ ਉਸ ਪਾਰ..


ਆਉਂਦੇ ਜਾਂਦੇ ਮੇਰੇ ਯਾਰ ਬੇਲੀ,

ਤੇ ਪਿੰਡ ਦੇ ਲੋਕ,

ਪੁੱਛ ਰਹੇ ਨੇ ਮੇਰਾ ਹਾਲ...


ਆਖਦੇ ਨੇ

ਬੜੇ ਚਿਰੀਂ ਗੇੜਾ ਮਾਰਿਆ?

ਐਨੇ ਵਰ੍ਹੇ ਸਮਾਂ ਤੂੰ ਕਿਵੇ ਦਾ ਗੁਜ਼ਾਰਿਆ?


ਹੁਣ ਮੇਰੇ ਪਿੰਡ ਦਾ ਬੋਹੜ ਨਜ਼ਰੀਂ ਪੈ ਗਿਆ।

ਵੇਖ ਮੇਰੇ ਦਿਲੋਂ,

ਚਾਵਾਂ ਦਾ ਹੜ੍ਹ ਵਿਹ ਗਿਆ।


ਤੋਰ ਮੇਰੀ ਹੁਣ ਬਦੋ ਬਦੀ ਤੇਜ ਹੋ ਗਈ,

ਸੜਕ ਜਾਪੇ ਫੁੱਲਾਂ ਲੱਦੀ ਸੇਜ ਹੋ ਗਈ....


ਮੈ ਪਿੰਡ ਦੀ ਜੂਹ ਨੂੰ ਮੱਥਾ ਟੇਕਿਆ,

ਇਕ ਨਜ਼ਰ ਭਰ ਮੈ ਆਪਣਾ ਪਿੰਡ ਵੇਖਿਆ,


ਫੇਰ ਕੀ ਸੀ,

ਕਾਲੀ ਬੋਲੀ ਹਨੇਰੀ ਝੁੱਲ ਗਈ,

ਹਏ ਰੱਬਾ ਕਾਹਤੋਂ ਮੇਰੀ,

ਨੀਂਦ ਖੁੱਲ ਗਈ................????????



ਇੰਦਰਪੀ੍ਤ ਸਿੰਘ

ਕਤਲਗਾਹਾਂ ਹੀ ਮਿਲਗਈਆਂ ਦਰਗਾਹਾਂ ਦੇ ਨਾਲ

ਵੀਰੇ ਬਾਹਵਾਂ ਹੁੰਦੀਆਂ ਨੇ,ਓਹੀ ਭੰਨ ਬੈਠਾ,

ਸਮਾਂ ਆਉਣ ਤੇ ਮਿਲੇਗਾਂ ਕਿਹਨਾਂ ਬਾਹਵਾਂ ਦੇ ਨਾਲ?


ਸੁਣਦੇ ਸੀ ਕਿ ਰੱਬ ਘਰ ਨਾ ਵੈਰ ਹੇ ਨਾ ਗੈਰ ਹੇ,

ਪਰ ਹੁਣ ਤਾਂ ਕਤਲਗਾਹਾਂ ਹੀ ਮਿਲਗਈਆਂ ਦਰਗਾਹਾਂ ਦੇ ਨਾਲ।


ਮੇਰੀ ਮਾਂ ਤਾਂ ਵੇਖਦੀ ਹੋਵੇਗੀ ਰੱਬ ਦੇ ਘਰੋਂ ਮੈਨੂੰ,

ਦੁਆ ਹੈ ਕਿ ਔਲਾਦ ਸਦਾ ਹੀ ਰਹੇ ਮਾਵਾਂ ਦੇ ਨਾਲ।


ਹੇ ਸੁਪਨਾ ਕਿ ਦੇਖਾਗੇ ਰਣਜੀਤ ਸਿੰਘ ਜਿਹਾ ਰਾਜ ਕਦੀ,

ਜਦ ਉਡਣ ਗੀਆਂ,ਅਕਾਸ਼ੀਂ ਘੁੱਗੀਆਂ ਕਾਵਾਂ ਦੇ ਨਾਲ।


ਵਕਤ ਸੀ ਜਦ ਤੇਰੀਆਂ ਰਾਹਾਂ 'ਚ ਰਾਹ ਬਣਦੇ ਸੀ,

ਤੇਰੇ ਦਿੱਤੇ ਖ਼ਤ ਪੜਦੇ ਸੀ ਲਖਾਂ ਚਾਵਾਂ ਦੇ ਨਾਲ।


ਓਹਦੀ ਯਾਦ ਉਦੋਂ ਮੁੱਕਣੀ ਜਦੋਂ ਮੁੱਕਣਾਂ "ਪ੍ਰੀਤ" ਨੇ,

ਕਿਉਂਕਿ ਉਹ ਤਾਂ ਘੁੱਲਿਆ ਹੇ ਉਹਦਿਆਂ ਸਾਵਾਂ ਦੇ ਨਾਲ।



ਇੰਦਰਪ੍ਰੀਤ ਸਿੰਘ