Wednesday 18 May 2011

ਕੱਡ ਕੇ ਚਰਖੀ਼ ਗਮਾਂ ਵਾਲੀ

ਕੱਡ ਕੇ ਚਰਖੀ਼ ਗਮਾਂ ਵਾਲੀ ਮੈਂ,
ਜਦ ਜਦ ਕੱਤਣ ਬੇਹਨੀ ਆਂ,
ਹਰ ਪੂਣੀਂ ਮੇਰੀ ਵਲ ਵਲ ਜਾਵੇ,
ਤੰਦ ਵੀ ਟੁੱਟਦੀ ਰਹਿੰਦੀ ਆ|

ਇਸ ਚੱਰਖੀ 'ਚ ਜੋ ਸੋਨੇ ਦੀਆਂ ਕਿੱਲਾਂ,
ਚਰੂੰਡਦੀਆਂ ਮੈਨੂੰ ਬਣ ਬਣ ਇੱਲਾਂ,
ਘੁੱਕਰ ਇਸ ਦੀ ਵੈਣਾਂ ਵਰਗੀ,
ਕਿਸੇ ਡੇਅਣ ਦਿਆਂ ਨੈਣਾਂ ਵਰਗੀ,
ਹੱਥ 'ਚ ਲੇ ਜੋ ਦੁੱਖਾਂ ਦੀਆਂ ਛਿਟੀਆਂ,
ਮੇਰੀ ਜਿੰਦ ਨੂੰ ਕੁੱਟਦੀ ਰਹਿੰਦੀ ਆ|
ਹਰ ਪੂਣੀਂ ਮੇਰੀ ਵਲ ਵਲ ਜਾਵੇ,
ਤੰਦ ਵੀ ਟੁੱਟਦੀ ਰਹਿੰਦੀ ਆ|

ਮਾਹਲ ਚਰਖੇ ਦੀ ਮੈਨੂੰ ਫੰਦਾ ਜਾਪੇ,
ਫਾਹ ਦੇਵਣ ਵਾਲਾ ਬੰਦਾ ਜਾਪੇ,
ਤੱਕਲਾ ਬਣ ਜਾਏ ਤਿੱਖਾ ਖੰਜ਼ਰ,
ਖੁੱਬ ਜਾਏ ਮੇਰੇ ਜਿਗਰ 'ਚ ਆਪੇ,
ਪੀੜ ਪਰਾਉਣੀ ਪਾ ਪੈਰੀਂ ਝਾਜ਼ਰ,
ਦਿਲ ਮੈਰਾ ਲੁੱਟਦੀ ਰਹਿੰਦੀ ਆ|
ਹਰ ਪੂਣੀਂ ਮੇਰੀ ਵਲ ਵਲ ਜਾਵੇ,
ਤੰਦ ਵੀ ਟੁੱਟਦੀ ਰਹਿੰਦੀ ਆ|

ਜਰ ਨਾ ਹੋਵੇ ਪੀੜ ਵਸਲ ਦੀ,
ਦਰਦਾਂ ਦੇ ਘੁੱਟ ਪੀਵਾਂ ਮੈ,
ਫਟ ਗਏ ਜ਼ਖ਼ਮ ਹਿਜਰ ਦੇ ਅੜਿਆ,
ਕਿਸ ਸੁਈ ਨਾਲ ਸੀਵਾਂ ਮੈ ?
ਪਰ ਜਦ ਜਦ ਸਿਉਣ ਮੈ ਬੈਠੀ,
ਸੁਈ ਪੋਟੇ ਖੁੱਬਦੀ ਰਹਿੰਦੀ ਆ,
ਹਰ ਪੂਣੀਂ ਮੇਰੀ ਵਲ ਵਲ ਜਾਵੇ,
ਤੰਦ ਵੀ ਟੁੱਟਦੀ ਰਹਿੰਦੀ ਆ|

ਜਿਨਾ ਕੁ ਸੂਤ ਮੈ ਕੱਤ ਬੈਠੀ ਆਂ,
ਦੱਸ ਵੇ ਕਿਵੇ ਹੰਡਾਵਾਂ ਮੈ ?
ਜਿਸਮ ਮੈਰੇ ਤੇ ਗਮਾਂ ਦੇ ਫੋੜੇ,
ਦੁਖਣ ਜਾ ਤੱਨ ਤੇ ਪਾਵਾਂ ਮੈ,
ਹਿਜਰ ਕਪਾਹ ਦੀ ਮਹਿਕ ਜਹੀ ਚੰਦਰੀ ,
ਸਾਹ ਮੇਰਾ ਘੁੱਟਦੀ ਰਹਿੰਦੀ ਆ|
ਹਰ ਪੂਣੀਂ ਮੇਰੀ ਵਲ ਵਲ ਜਾਵੇ,
ਤੰਦ ਵੀ ਟੁੱਟਦੀ ਰਹਿੰਦੀ ਆ|

ਇੰਦਰਪੀ੍ਤ ਸਿੰਘ(19/05/2010)

ਬਰਫ ਦੀ ਕਿਸਮਤ

ਪਰਦੇਸੀਂ ਸਦਾ ਨਾ ਬੈਠੇ ਰਹਿਣਾਂ,
ਮੈ ਇੱਕ ਦਿਨ ਮੁੜਕੇ ਘੱਰ ਜਾਣਾਂ

ਮੈ ਸੋਚਿਆ ਏ ਕਈ ਕਈ ਵਾਰੀਂ,
ਕਈ ਕਈ ਵਾਰ ਮੈ ਕਰੀ ਤਿਆਰੀ,

ਪਰ ਮਸਲੇ ਨੇ ਬਹੁਤ ਹੀ ਭਾਰੇ,
ਛੱਡ ਆਇਆ ਜੋ ਮੈ ਪਿੱਛੇ ਸਾਰੇ,

ਉਹਨਾਂ ਨੂੰ ਮੈਥੋਂ ਬਹੁਤ ਆਸਾਂ ਨੇ,
ਸੁੱਕੇ ਖੁਹ ਤੇ ਬਹੁਤ ਪਿਆਸਾਂ ਨੇ

ਕਿੰਝ ਕਰ ਪਿੱਛੇ ਮੁੜ ਮੈ ਜਾਵਾਂ ?
ਕਿੰਝ ਅਪਣੇ ਮਨ ਨੂੰ ਸਮਜਾਵਾਂ ?

ਫਿਰ ਹੋਸਲਾਂ ਕਰ ਰੁੱਕ ਜਾਵਾਂ,
ਮਜਬੁਰੀ ਅੱਗੇ ਝੁੱਕ ਜਾਵਾਂ,

ਪੱਤਝੜ ਵਾਂਗੂੰ ਹਿਜਰ 'ਚ ਝੜਦਾ,
ਵਿਛੋੜੇ ਦੇ ਲਾਵੇ ਵਿੱਚ ਹਾ ਕੜਦਾ,

ਖੁੱਦ ਨੂੰ ਫਿਰ ਸਮਝਾ ਲੈਦਾ ਮੈ,
ਜਰੂਰ ਮੁੜਾਂਗਾ ਮਨ ਨੂੰ ਕਹਿੰਦਾ ਮੈ,

ਸੋਚਾਂ ਖੁਹ ਸਦਾ ਖਾਲੀ ਨਹੀ ਰਹਿਣੇ,
ਇੱਕ ਦਿਨ ਇਹਨਾਂ ਨੇ ਭਰ ਜਾਣਾਂ,

ਪਰਦੇਸੀਂ ਸਦਾ ਨਾ ਬੈਠੇ ਰਹਿਣਾਂ,
ਮੈ ਇੱਕ ਦਿੱਨ ਮੁੜਕੇ ਘੱਰ ਜਾਣਾਂ,

ਕਿਉਕਿ ਬਰਫ ਦੀ ਕਿਸਮਤ ਹੋਵੇ,
ਅਪਣੇਂ ਹੀ ਪਾਣੀਂ 'ਚ ਖਰ ਜਾਣਾਂ|

ਇੰਦਰਪੀ੍ਤ ਸਿੰਘ(12/06/2010)

ਇਨਸਾਨਾਂ ਦਾ ਜੰਗਲ

ਇਨਸਾਨਾਂ ਦਾ ਜੰਗਲ ਇਹ ਧਰਤੀ ਹੋਈ,
ਤਿਲ ਸੁੱਟਣ ਦੀ ਬਚੀ ਜਗਾ੍ ਨਾ ਕੋਈ,
ਭੀੜ 'ਚ ਫਸਿਆ ਮੈ ਬੇਵਸ ਹੋਇਆ,
ਕਿਸ ਪਾਸੇ ਨੂੰ ਜਾਵਾਂ ?
ਜਾ ਪੈਰ ਧਰ ਕਿਸੇ ਤੇ ਨਿਕਲਾਂ,
ਜਾਂ ਖੁਦ ਹੀ ਕੁਚਲਿਆ ਜਾਵਾਂ|

ਆਦਮ ਰੂਪੀ ਜਾਨਵਰ ਹਨ ਸਭ,
ਮੈਰੇ ਸੱਜੇ ਖੱਬੇ,
ਚਿੱਬੜੇ ਇੱਕ ਦੂਜੇ ਨੂੰ ਐਦਾਂ,
ਜਿਵੇਂ ਭੂਡ ਖੱਖਰ ਨੂੰ ਲੱਗੇ,
ਇਹਨਾ ਦੇ ਡੰਗਾਂ ਤੋਂ ਬਚਣ ਲਈ,
ਮੈ ਲੱਭਦਾ ਲੁਕਣ ਨੂੰ ਥਾਵਾਂ,
ਜਾ ਪੈਰ ਧਰ ਕਿਸੇ ਤੇ ਨਿਕਲਾਂ,
ਜਾਂ ਖੁਦ ਹੀ ਕੁਚਲਿਆ ਜਾਵਾਂ|

ਏਸ ਭੀੜ 'ਚ ਕਈ ਚੋਰ ਉਚੱਕੇ,
ਫਿਰਦੇ ਖ਼ਾਦੀ ਪਾਈ,
ਬੁੱਚੜਾਂ ਵਾਂਗੂੰ ਜੋ ਲੋਕਾਂ ਦੀ,
ਖੱਲ ਜਾਂਦੇ ਨੇ ਲਾਹੀ,
ਇਹਨਾਂ ਦੇ ਤਿੱਖੇ ਸ਼ੁਰਿਆਂ ਤੋਂ ਮੈ,
ਕਿਝ ਅਪਣੀਂ ਖੱਲ ਬਚਾਵਾਂ ?
ਜਾ ਪੈਰ ਧਰ ਕਿਸੇ ਤੇ ਨਿਕਲਾਂ,
ਜਾਂ ਖੁਦ ਹੀ ਕੁਚਲਿਆ ਜਾਵਾਂ|

ਏਸ ਭੀੜ 'ਚ ਹਨ ਠੱਗ ਪਖੰਡੀਂ,
ਫਿਰਦੇ ਵਾਲ ਵਧਾਕੇ,
ਲੁੱਟੀ ਜਾਵਣ ਲੋਕਾਂ ਨੂੰ ਅੱਤ ਦਾ,
ਭਗਵੇਂ ਕੱਪੜੇ ਪਾ ਕੇ,
ਲੱਗ ਨਾ ਜਾਵੇ ਕਿਤੇ ਮਗਰ ਇਹਨਾਂ ਦੇ ਖਲਕਤ,
ਸੋਚ "ਪੀ੍ਤ ਵੇ" ਮੈ ਘਬਰਾਵਾਂ,
ਜਾ ਪੈਰ ਧਰ ਕਿਸੇ ਤੇ ਨਿਕਲਾਂ,
ਜਾਂ ਖੁਦ ਹੀ ਕੁਚਲਿਆ ਜਾਵਾਂ|

ਇੰਦਰਪੀ੍ਤ ਸਿੰਘ(09/06/2010)

" ਮੈ" ਖੁਰਚ ਕੇ ਲਾਹ ਦੇ ਮਨ ਤੋ

" ਮੈ" ਖੁਰਚ ਕੇ ਲਾਹ ਦੇ ਮਨ ਤੋ,
ਜੇ ਤੂੰ ਰੱਬ ਨੂੰ ਪਾਉਣਾਂ|

ਨੱਚਣਾਂ ਪੈਣਾਂ ਬੰਨ੍ਹ ਪੈਰੀਂ ਘੁੰਗਰੂ,
ਢਾਡੀ ਬਣ ਕੇ ਗਾਉਣਾਂ|

ਪੰਜ ਚੋਰਾਂ ਨੂੰ ਲਾ ਦੇ ਜੰਦਰੇ,
ਜੇ ਮਿਹਰ ਦਾ ਬਾਰ ਖਲਾਉਣਾਂ|

ਉਸ ਪਲ ਜਾਗੀ ਜਦ ਜਗ ਸੁੱਤਾ,
ਜਦ ਜਗ ਜਾਗੇ ਫਿਰ ਸਾਉਣਾਂ|

ਬਣ ਸਾਰੰਗ ਮੰਗ ਮਿਹਰ ਦਾ ਪਾਣੀ,
ਛੱਡ ਛੱਪੜਾਂ ਵਿੱਚ ਨਾਉਣਾਂ|

ਸਬ ਦਰਾਂ ਤੋਂ ਤੋੜ ਲੇ ਨਾਤਾ,
ਬਸ ਇੱਕ ਨੂੰ ਹੀ ਧਿਉਣਾਂ

ਇੰਦਰਪ੍ਰੀਤ ਸਿੰਘ(01/06/2010)

ਚਾਰ ਕੁਹਾਰਾਂ ਮੇਰੀ ਡੋਲੀ ਚੁੱਕਣੀਂ,

ਚਾਰ ਮੋਡਿਆਂ ਮੇਰੀ ਅਰਥੀ,

ਜੇ ਮਰ ਜਾਵਾਂ ਮੈ ਕੱਮ ਚੰਗੇ ਕਰਦੀ,

ਤੇ ਮੇਰੀ ਲੋਕ ਮਨਾਉਣਗੇ ਬਰਸੀ,

ਜੇ ਮਰ ਜਾਵਾ ਵੇ ਮੈ ਕੁਫ਼ਰ ਤੋਲਦੀ ,

ਤਾ"ਪ੍ਰੀਤ" ਨੂ ਕੋਈ ਵੀ ਯਾਦ ਨਾ ਕਰਸੀ

ਇੰਦਰਪ੍ਰੀਤ ਸਿੰਘ

ਕੋਰਾ ਸੁਪਨਾ

ਸਾਂਵਲੀ ਜਹੀ ਸੜਕ ਮੇਰੇ ਪਿੰਡ ਦੀ,

ਮੀਲ ਪੱਥਰ, ਬੁਰਜੀਆਂ,

ਕੰਢੇ ਉੱਤੇ ਲੱਗੀਆਂ ਹੋਈਆਂ ਟਾਲੀਆਂ,

ਤੇ ਉਨ੍ਹਾਂ ਦੇ ਪੱਤਿਆਂ ਦਾ ਖੜਾਕ,

ਮੇਰੇ ਕੰਨਾਂ 'ਚ ਗੁਰਬਾਣੀ ਵਾਂਗ ਪੈ ਰਿਹਾ ਹੈ.....

ਤੇ ਦੂਰੋਂ ਦਿਸਦਾ ਮੇਰਾ ਪਿੰਡ,

ਜਲਦੀ ਜਲਦੀ ਆਜਾ

ਮੈਨੂੰ ਕਹਿ ਰਿਹਾ ਹੈ......


ਸੜਕ ਦੀ ਹਿੱਕ ਉਤੇ ਅੰਬੀਆਂ ਦੇ ਰੁੱਖ,

ਅਪਣੇ ਉੱਤੇ ਆਏ ਬੂਰ ਦੀ ਮਹਿਕ,

ਖਿਲਾਰ ਰਹੇ ਨੇ।

ਉਨ੍ਹਾਂ ਉੱਤੇ ਬੇਠੇ ਹੋਏ ,

ਘੁੱਗੀਆਂ ਦੇ ਜੋੜੇ,

ਇਕ ਦੂਜੇ ਨੂੰ ਪਿਆਰ ਨਾਲ,

ਪੁਚਕਾਰ ਰਹੇ ਨ......


ਪੰਛੀਆਂ ਦੀ ਵੀ ਇਕ ਡਾਰ,

ਜਾ ਰਹੀ ਹੈ ਅਪਣੇ ਆਹਲਣਿਆਂ,

ਨੂੰ ਉਸ ਪਾਰ..


ਆਉਂਦੇ ਜਾਂਦੇ ਮੇਰੇ ਯਾਰ ਬੇਲੀ,

ਤੇ ਪਿੰਡ ਦੇ ਲੋਕ,

ਪੁੱਛ ਰਹੇ ਨੇ ਮੇਰਾ ਹਾਲ...


ਆਖਦੇ ਨੇ

ਬੜੇ ਚਿਰੀਂ ਗੇੜਾ ਮਾਰਿਆ?

ਐਨੇ ਵਰ੍ਹੇ ਸਮਾਂ ਤੂੰ ਕਿਵੇ ਦਾ ਗੁਜ਼ਾਰਿਆ?


ਹੁਣ ਮੇਰੇ ਪਿੰਡ ਦਾ ਬੋਹੜ ਨਜ਼ਰੀਂ ਪੈ ਗਿਆ।

ਵੇਖ ਮੇਰੇ ਦਿਲੋਂ,

ਚਾਵਾਂ ਦਾ ਹੜ੍ਹ ਵਿਹ ਗਿਆ।


ਤੋਰ ਮੇਰੀ ਹੁਣ ਬਦੋ ਬਦੀ ਤੇਜ ਹੋ ਗਈ,

ਸੜਕ ਜਾਪੇ ਫੁੱਲਾਂ ਲੱਦੀ ਸੇਜ ਹੋ ਗਈ....


ਮੈ ਪਿੰਡ ਦੀ ਜੂਹ ਨੂੰ ਮੱਥਾ ਟੇਕਿਆ,

ਇਕ ਨਜ਼ਰ ਭਰ ਮੈ ਆਪਣਾ ਪਿੰਡ ਵੇਖਿਆ,


ਫੇਰ ਕੀ ਸੀ,

ਕਾਲੀ ਬੋਲੀ ਹਨੇਰੀ ਝੁੱਲ ਗਈ,

ਹਏ ਰੱਬਾ ਕਾਹਤੋਂ ਮੇਰੀ,

ਨੀਂਦ ਖੁੱਲ ਗਈ................????????



ਇੰਦਰਪੀ੍ਤ ਸਿੰਘ

ਕਤਲਗਾਹਾਂ ਹੀ ਮਿਲਗਈਆਂ ਦਰਗਾਹਾਂ ਦੇ ਨਾਲ

ਵੀਰੇ ਬਾਹਵਾਂ ਹੁੰਦੀਆਂ ਨੇ,ਓਹੀ ਭੰਨ ਬੈਠਾ,

ਸਮਾਂ ਆਉਣ ਤੇ ਮਿਲੇਗਾਂ ਕਿਹਨਾਂ ਬਾਹਵਾਂ ਦੇ ਨਾਲ?


ਸੁਣਦੇ ਸੀ ਕਿ ਰੱਬ ਘਰ ਨਾ ਵੈਰ ਹੇ ਨਾ ਗੈਰ ਹੇ,

ਪਰ ਹੁਣ ਤਾਂ ਕਤਲਗਾਹਾਂ ਹੀ ਮਿਲਗਈਆਂ ਦਰਗਾਹਾਂ ਦੇ ਨਾਲ।


ਮੇਰੀ ਮਾਂ ਤਾਂ ਵੇਖਦੀ ਹੋਵੇਗੀ ਰੱਬ ਦੇ ਘਰੋਂ ਮੈਨੂੰ,

ਦੁਆ ਹੈ ਕਿ ਔਲਾਦ ਸਦਾ ਹੀ ਰਹੇ ਮਾਵਾਂ ਦੇ ਨਾਲ।


ਹੇ ਸੁਪਨਾ ਕਿ ਦੇਖਾਗੇ ਰਣਜੀਤ ਸਿੰਘ ਜਿਹਾ ਰਾਜ ਕਦੀ,

ਜਦ ਉਡਣ ਗੀਆਂ,ਅਕਾਸ਼ੀਂ ਘੁੱਗੀਆਂ ਕਾਵਾਂ ਦੇ ਨਾਲ।


ਵਕਤ ਸੀ ਜਦ ਤੇਰੀਆਂ ਰਾਹਾਂ 'ਚ ਰਾਹ ਬਣਦੇ ਸੀ,

ਤੇਰੇ ਦਿੱਤੇ ਖ਼ਤ ਪੜਦੇ ਸੀ ਲਖਾਂ ਚਾਵਾਂ ਦੇ ਨਾਲ।


ਓਹਦੀ ਯਾਦ ਉਦੋਂ ਮੁੱਕਣੀ ਜਦੋਂ ਮੁੱਕਣਾਂ "ਪ੍ਰੀਤ" ਨੇ,

ਕਿਉਂਕਿ ਉਹ ਤਾਂ ਘੁੱਲਿਆ ਹੇ ਉਹਦਿਆਂ ਸਾਵਾਂ ਦੇ ਨਾਲ।



ਇੰਦਰਪ੍ਰੀਤ ਸਿੰਘ

ਨਿਕਲ ਹੀ ਆਵਣ ਚੀਕਾਂ

ਜੋ ਤੁਰ ਗਏ ਜਹਾਨੋ ਨਾ ਮੁੜ ਕੇ ਆਵਣ,

ਜਿਓ ਨਾ ਪੈਣ ਪਾਣੀ ਤੇ ਲੀਕਾ‌‌‌|


ਵਰਿਆਂ ਦੀ ਕੰਧ ਤੇ ਲੇ ਆਸ ਦਾ ਕੋਲਾ,

ਲੱਖ ਕਰੋੜ ਮੇ ਵਾਈਆ ਲੀਕਾ|


ਕੋਠੇ ਚੜ ਚੜ ਕਾਂ ਉਡਾਵਾਂ,

ਖੌਰੇ ਕਿਸ ਨੂੰ ਪਈ ਉਡੀਕਾਂ|


ਦਿਲ ਮੇ ਰੇ ਤੇ ਗ਼ਮ ਪਏ ਲੱਗਦੇ,

ਬਣ ਬਣ ਤੱਤੀਆਂ ਸੀਖਾਂ|


ਪੀੜ "ਪੀ੍ਤ" ਹੁਣ ਕਿਝ ਕਰ ਜਰ ਲਏ,

ਨਿਕਲ ਹੀ ਆਵਣ ਚੀਕਾਂ|



ਇੰਦਰਪੀ੍ਤ ਸਿੰਘ

Monday 7 March 2011

ਯਾਰ ਮਿਲਾਵੇ ਜਿਹੜਾ ਮੈਨੂੰ

ਹਿਜ਼ਰ ਦੀਆਂ ਲਮੀਆਂ ਰਾਤਾਂ ਵਿੱਚ

ਗ਼ਮ ਦਿਆਂ ਕਾਲਿਆਂ ਬੱਦਲਾਂ ਵਿੱਚੋਂ,

ਕੜਕ ਕੜਕ ਕੇ ਬਿਜਲੀ ਵਾਗੂੰ,

ਦੁੱਖ ਪਿਆ ਮਾਰੇ ਚਪੇੜਾ ਮੈਨੂੰ |


ਪਿੰਡ 'ਚੋਂ ਲੰਗਦੇ ਅਜਨਬੀ ਤਾਈ,

ਬੱਚੇ ਜਿਓਂ ਚੜਾਉਦੇ ਦੱਦੀਆਂ,

ਦੁੱਖ ਵੀ ਮੇਰੇ ਦੇਖ ਲੈ ਅੜੀਏ,

ਪਏ ਕਰਦੇ ਨੇ ਝੈੜਾਂ ਮੈਨੂੰ


ਸੁਨਸਾਨ ਸਮਸ਼ਾਨ 'ਚ ਕਿਧਰੇ,

ਡੈਣ ਕੀਰਣੇ ਪਾਉਂਦੀ ਜੀਕਣ,

ਇੰਝ ਪਿਆ ਮੈ ਰੋਵਾਂ ਅੜੀਏ,

ਆਣ ਵਰਾਵੇ ਕਿਹੜਾ ਮੈਨੂੰ?


ਹਰ ਖੁੰਜੇ ਕੋਈ ਸਾਜਿਸ਼ ਬੈਠੀ,

ਨੱਚੇ ਮੌਤ ਚੁਬਾਰੇ ਚੜਕੇ,

ਕੱਲੇ-ਕਹਿਰੇ ਘਰ ਬੈਠੇ ਨੂੰ,

ਵੱਢ-ਵੱਢ ਖਾਵੇ ਵਿਹੜਾ ਮੈਨੂੰ|


ਉਸ ਨੂੰ ਪੂਜਾਂ ਰੱਖ ਮੰਦਰ ਵਿੱਚ,

ਜਿੰਦੜੀ "ਪੀ੍ਤ" ਤੋ ਘੋਲ ਘੁਮਾਵਾਂ,

ਉਮਰਾਂ ਭਰ ਲਈ ਨੌਕਰ ਹੋਜਾਂ,

ਯਾਰ ਮਿਲਾਵੇ ਜਿਹੜਾ ਮੈਨੂੰ |


ਇੰਦਰਪ੍ਰੀਤ ਸਿੰਘ

ਮੂੰਹਾਂ ਦੇ ਨਾਲ ਕੁੱਤਾ ਬੰਨ੍ ਕੇ

ਮੂੰਹਾਂ ਦੇ ਨਾਲ ਕੁੱਤਾ ਬੰਨ੍ ਕੇ,

ਮੰਗਦੇ ਫਿਰਦੇ ਨੇ ਵੋਟਾਂ|


ਪਿਆਰਾਂ ਦੇ ਦੇਣ ਮਿੱਠੇ ਮਿੱਠੇ ਦਿਲਾਸੇ,

ਮੰਨ 'ਚ ਕਾਲੀਆਂ ਖੋਟਾਂ|


ਖ਼ੁਦ ਹੀ ਲਾਵਣ ਜ਼ਖਮਾਂ ਤੇ ਮੱਲ੍ਮਾਂ,

ਖ਼ੁਦ ਹੀ ਲਾਵਣ ਚੋਟਾਂ|


ਸੁਣਿਆਂ ਮੈ ਉਹ ਫਿਰ ਅੱਜ ਜਿੱਤਿਆ,

ਪਰ ਜਿੱਤਿਆ ਸਿਰ ਨੋਟਾਂ |


ਮੂੰਹਾਂ ਦੇ ਨਾਲ ਕੁੱਤਾ ਬੰਨ੍ਕੇ,

ਮੰਗਦੇ ਫਿਰਦੇ ਨੇ ਵੋਟਾਂ|


ਇੰਦਰਪ੍ਰੀਤ ਸਿੰਘ

ਇਹ ਕੇਸੀ ਸ਼ਮਸ਼ਾਣ

ਇਕ ਫੂਕ ਜੋ ਮਘਾਵੇ ਬਲਦੀ ਅੱਗ ਨੂੰ,

ਇਕ ਫੂਕ ਜੋ ਵੰਝਲੀ 'ਚੋ ਸੁਰਾਂ ਨੂੰ ਕੱਢਦੀ ਹੈ|


ਦੰਦੇ ਆਰੀ ਨੂੰ ਇਕ ਪਾਸੇ ਉਹ ਵੱਡੇ ਇਕੋ ਪਾਸਿੳ ਹੀ,

ਹੈ ਦੁਨੀਆਂ ਨੂੰ ਦੋਹੀਂ ਪਾਸੀਂ ਉਹ ਦੋਹੀਂ ਪਾਸੀਂ ਵੱਢਦੀ ਹੈ|


ਕੋਹੀ ਜਾਵਦੀ ਹੈ ਆਦਮ ਦੀ ਜ਼ਾਤ ਹੀ ਆਦਮ ਨੂੰ,

ਕਹਿੰਦੇ ਨੇ ਕੀ ਸੱਤ ਘਰ ਤਾਂ ਡੈਣਂ ਵੀ ਛੱਡਦੀ ਹੈ|


ਉਹ ਤੜਫੀਆ ਬਿਜਲੀ ਵਾਂਗ ਕਿਸੇ ਨੇ ਸੱਚ ਸੁਨਾਇਆਂ ਜਦੋ,

ਕਿਉਕਿ ਸੱਚੀ ਗੱਲ ਹਮੈਸ਼ਾਂ ਗੋਲੀ ਬਣ ਵੱਜਦੀ ਹੈ|


ਕਿਨੇ ਖਾ ਗਈ ਕਿਨੇ ਹੋਰ ਨੇ ਖਾ ਜਾਣੈ "ਪੀ੍ਤ ਵੇ",

ਇਹ ਕੇਸੀ ਸ਼ਮਸ਼ਾਣ ਜੋ ਆਦਮ ਖਾ ਨਾ ਰੱਜਦੀ ਹੈ|


ਅਪਣੀ ਪੱਗ ਕਈ ਵਾਰੀਂ ਲੱਥੀ ਸੱਥਾਂ ਵਿੱਚ,

ਕਿਹ ਦਿੰਦੇ ਨੇ ਫਿਰ ਵੀ ਕੇ ਉਹ ਸਿਰ ਨਾ ਕੱਜਦੀ ਹੈ|


ਇੰਦਰਪ੍ਰੀਤ ਸਿੰਘ

ਇਕਬਾਲ-ਏ-ਜੁਰਮ

ਗੰਦਾ ਕਿਰਦਾਰ ਮੇਰਾ

ਗੰਦੀ ਸੋਚਣੀ,

ਗੰਦਾ ਜ਼ਿਹਨ ਮੇਰਾ,

ਹਰ ਚੀਜ ਚਾਵੇ ਨੋਚਣੀ,

ਗੰਦੀ ਨਜ਼ਰ ਮੇਰੀ,

ਗੰਦੀ ਜ਼ੁਬਾਨ,

ਹਰ ਕਿਸੇ ਨੂੰ ਪਵੇ ਵੱਡਣ ਖਾਣ...


ਆਪਣੇ ਜਿਸਮ ਨੂੰ ਹੀਹੱਥ ਨਾ ਲਾਵਾਂ ਮੈ,

ਡਰਦਾ ਹਾਂ ਕਿਤੇ

ਭਸਮ ਨਾ ਹੋ ਜਾਵਾਂ ਮੈ..

ਜੋ ਮਨ ਚ ਸਨ ਮੰਦਰ,

ਸਭ ਹੋ ਗਏ ਨੇ ਖੰਡਰ,

ਕਿੰਨੇ ਚੋਰ ਨੇ ਮੇਰੇ ਅੰਦਰ,

ਇੱਕ ਮੂਰਤ ਜਿਹੜੀ ਰਬ ਦੀ ਹੈ,

ਮੇਰੇ ਕਾਮ ਹੇਠਾਂ ਦਬਗੀ ਹੈ,


ਏਨਾ ਭਾਰ ਹੈਜੋ ਨਾ ਲਹਿ ਸਕਦੈ,

ਨਾ ਹੀ ਰੱਬ ਕੋਈ,

ਅੰਦਰ ਰਹਿ ਸਕਦੈ,

ਗੰਦੇ ਕਰਮਾਂ ਦੀ ਬਦਬੋ ਨਾਲ,

ਉਹਨੇ ਭੱਜ ਜਾਣੈ,


ਜਿੰਦਗੀ ਤਾਂ ਜਿੰਦਗੀ,

ਮੌਤ ਵੀ ਨਾ ਚਾਹਵਾਂ ਮੈ,

ਦਸ ਫਿਰ ਕਿੰਝ,

ਇਸ ਚਿਕੜ 'ਚੋ,

ਨਿਕਲ ਪਾਵਾਂ ਮੈ?


ਮਾਸ ਦਾ ਬਣਇਆ,

ਮਾਸ ਹੀ ਖਾਵਦਾ ਹਾਂ,

ਦੁਨੀਆਂ ਦੇ ਹਰ ਨਸ਼ੇ ਨੂੰ,

ਪੀ ਖਾ ਜਾਣਾ ਚਾਹਵਦਾਂ ਹਾਂ,

ਮੈ ਇਕ ਵਹਿਸ਼ੀ ਜਾਨਵਰ ਹਾਂ,

ਬੋਹਤ ਖੁਂਖ਼ਾਰ ਹੋ ਗਿਆ ਹਾਂ,

ਇਨਸਾਨੀਅਤ ਨੂੰ ਵੀ,

ਮੈਂ ਰੱਜ ਕੋਹ ਗਿਆ ਹਾਂ,


ਬੜਾ ਭੈੜਾ ਹੈ ਚਿਹਰਾ ਮੇਰਾ,

ਪਰ ਢੱਕਿਆ ਏ,

ਮੈ ਉਸ ਉਪਰ ਇਨਸਾਨ ਦਾ ਨਕਾਬ

ਚੜਾ ਰੱਖਿਆ ਏ..


ਇੰਦਰਪ੍ਰੀਤ ਸਿੰਘ

ਮਾਂ ਦੀਆਂ ਯਾਦਾਂ

ਓਹ ਮਾਂ ਮਰਗੀ ਦਹੀਂ ਨਾਲ,

ਟੁੱਕਰ ਜੋ ਖਵਾਉਦੀ ਸੀ|


ਘੁੱਟ ਗਲਵਕੱੜੀ ਪਾ ਅੰਤਾਂ ਦਾ,

ਪਿਆਰ ਜਤਾਉਦੀ ਸੀ|


ਇਕ ਝਰੀਟ ਤਨ ਮੇਰੇ ਤੇ,

ਜੋ ਨਾਂ ਜਰਦੀ ਸੀ|


ਕਈ ਕਈ ਥਾਹੀਂ ਜਾ ਮੇਰੇ ਲਈ,

ਚੌਕੀਆਂ ਭਰਦੀ ਸੀ|


ਅੱਜ ਓਹਦੇ ਦਿੱਤੇ ਝੱਗਿਆਂ ਦੀਆਂ ਵੀ,

ਲੀਰਾਂ ਹੋ ਗਈਆਂ ਨੇ|


ਮਾਂ ਦੀਆਂ ਯਾਦਾਂ ਦਿਲ ਵਿੱਚ,

ਜਾਂ ਕੱਧ ਲੱਗੀਆਂ ਤਸਵੀਰਾਂ ਹੋ ਗਈਆਂ ਨੇ|


ਇੰਦਰਪ੍ਰੀਤ ਸਿੰਘ

ਉਡਦੇ ਹੋਏ ਪੰਛੀ ਕਹਿ ਗਏ

ਵੇ ਤੂੰ ਲੱਖਾਂ ਜਿਹਾ ਹੋਇਆ ਸੱਜਣਾ,

ਅਸੀ ਕੱਖਾਂ ਜਿਹੇ ਬਣ ਰਹਿ ਗਏ|


ਉਡੀਕ ਤੇਰੀ 'ਚ ਰਾਹ ਤੇਰੇ ਵਿੱਚ,

ਰਾਹ ਹੀ ਬਣ ਕੇ ਬਹਿ ਗਏ|


ਤੂੰ ਨਾ ਆਇਉ, ਤੇਰੀ ਯਾਦ 'ਚ ਸੱਜਣਾ,

ਅਸੀ ਗਮ ਦੀ ਨਦੀਏਂ ਵਹਿ ਗਏ|


ਟੁੱਟ ਗਏ ਵਾਂਗ ਰੋਹੀ ਦੇ ਰੁੱਖਾਂ,

ਕੱਚੇ ਘਰ ਵਾਂਗਰਾਂ ਢਹਿ ਗਏ|


ਆਸ ਬਹੁਤ ਸੀ ਤੇਰੇ ਆਵਣ ਦੀ

ਟੁੱਟੀ ਆਸ ਤੇ ਨਿਰਾਸੇ ਰਹਿ ਗਏ।


ਤੂੰ ਨਹੀ ਆਉਣਾ ਜਾ ਮੁੜਜਾ ਘਰ ਨੂੰ,

ਮੈਨੂੰ ਉਡਦੇ ਹੋਏ ਪੰਛੀ ਕਹਿ ਗਏ|


ਡੁੱਬ ਚੱਲਿਆ ਹੁਣ ਸੂਰਜ ਵੀ"ਪੀ੍ਤ" ਵੇ

ਸਾਰਾ ਦਿਨ ਧੁੱਪ ਪਿੰਡੇ ਤੇ ਸਹਿ ਗਏ|


ਇੰਦਰਪ੍ਰੀਤ ਸਿੰਘ


ਯਾਦਾਂ ਦਾ ਸਿਰਨਾਵਾਂ

ਕਿਹੜੇ ਖੂੰਜੇ ਦਿਲ ਦੇ ਗੂੰਜੇ,

ਯਾਦਾਂ ਦਾ ਸਿਰਨਾਵਾਂ?


ਮੰਜ਼ਿਲਾਂ ਖੁੱਸੀਆਂ, ਪੈੜਾਂ ਮਿਟੀਆਂ,

ਧੁੰਦਲੀਆਂ ਦਿਸਦੀਆਂ ਰਾਹਾਂ,


ਉਹਨਾਂ ਰਾਹਾਂ ਦੇ ਰੁੱਖ ਵੀ ਸੁੱਕ ਗਏ,

ਹੇਠਾਂ ਵੱਲ ਨੂੰ ਡਾਹਦੇ ਝੁਕ ਗਏ|


ਦਰਿਆਵਾਂ ਚੋਂ ਪਾਣੀ ਵੀ ਮੁੱਕ ਗਏ,

ਦੇਖ ਕੇ "ਪ੍ਰੀਤ" ਦੇ ਸਾਹ ਹੀ ਸੁੱਕ ਗਏ|


ਹਰ ਪਾਸੇ ਹੈ ਧੁੱਪ ਦੁੱਖਾਂ ਦੀ,

ਫਿਰੇ ਲੱਭਦਾ ਸੁੱਖ ਦੀਆਂ ਛਾਵਾਂ|


ਮੰਜ਼ਲਾਂ ਖੁੱਸੀਆਂ, ਪੈੜਾਂ ਮਿਟੀਆਂ,

ਧੁੰਦਲੀਆਂ ਦਿਸਦੀਆਂ ਰਾਹਾਂ|


ਕਿਹੜੇ ਖੂੰਜੇ ਦਿਲ ਦੇ ਗੂੰਜੇ,

ਯਾਦਾਂ ਦਾ ਸਿਰਨਾਵਾਂ?


ਇੰਦਰਪ੍ਰੀਤ ਸਿੰਘ


ਜਿਸਮ ਦੀ ਡਾਚੀ

ਮੇਰੇ ਜਿਸਮ ਦੀ ਡਾਚੀ,

ਉਮਰਾਂ ਦੇ ਥਲ ਗੁਆਚੀ,

ਹੋਈ ਫਿਰੇ ਡੌਰ ਭੌਰੀ,

ਪਈ ਫੱਕਦੀ ਏ ਧੂੜਾਂ|


ਪਾ ਸਕੀਰੀ ਨਾਲ ਹਿਜਰੇ,

ਦੁੱਖਾਂ ਦੀ ਜੰਞ ਆਈ ,

ਮੈ ਦੁਲਹਨ ਓਹਦੀ ਹੋਈ ,

ਗ਼ਮਾਂ ਦਾ ਪਾ ਕੇ ਚੂੜਾ|


ਦੁਖ ਰਗੜੇ ਨੇ ਮਹਿੰਦੀ,

ਹੰਝੂਆਂ ਦਾ ਪਾ ਕੇ ਪਾਣੀ,

ਬਿਰਹੋਂ ਦੇ ਡੀਖੇ ਲਾਈ,

ਰੰਗ ਚੜ੍ਹਦਾ ਏ ਗੂੜ੍ਹਾ|


ਢੋ ਢੋ ਹਿਜਰਾਂ ਨੂੰ ਹੰਭੀ ,

ਥਲ ਜ਼ਿੰਦਗੀ ਦੇ ਆਈ,

ਚੜ੍ਹੇ ਬਿਰਹੋਂ ਦਾ ਵਰੋਲਾ,

ਅੱਖੀਂ ਦਰਦਾਂ ਦਾ ਧੂੜਾ |


ਕਿੱਥੇ ਜਾ ਜਾ ਮੱਥੇ ਟੇਕਾਂ?

ਕਿਸ ਝਾੜੂ ਨਾਲ ਹੂੰਝਾਂ ?

ਬੜਾ ਗਰਦੀ ਏ ਹੋਇਆ,

"ਪ੍ਰੀਤ " ਇਹ ਮਨ ਕੂੜਾ|


ਇੰਦਰਪੀ੍ਤ ਸਿੰਘ